ਅਸੀਂ ਅਲਬਰਟਾ ਵਾਸੀਆਂ ਨੂੰ ਊਰਜਾ-ਬੱਚਤ ਉਪਾਵਾਂ ਨੂੰ ਸਥਾਪਤ ਕਰਕੇ ਅਤੇ ਊਰਜਾ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦੀ ਊਰਜਾ ਦੀ ਖਪਤ ਨੂੰ ਘਟਾਉਣ ਵਿੱਚ ਮਦਦ ਕਰਦੇ ਹਾਂ
ਮੁਫਤ.
ਹੁਣੇ ਅਰਜ਼ੀ ਦਿਓਅਲਬਰਟਾ ਵਾਸੀਆਂ ਦੇ ਜੀਵਨ ਅਤੇ ਘਰਾਂ ਵਿੱਚ ਸੁਧਾਰ ਕਰਨਾ
ਉੱਚ ਅਤੇ ਕਈ ਵਾਰ ਅਸਮਰੱਥ ਊਰਜਾ ਬਿੱਲਾਂ ਦੇ ਤਣਾਅ ਤੋਂ ਬਿਨਾਂ ਵੀ ਜ਼ਿੰਦਗੀ ਕਾਫ਼ੀ ਮਹਿੰਗੀ ਹੈ| ਅਲਬਰਟਨ ਦੇ ਪੰਜ ਪਰਿਵਾਰਾਂ ਵਿੱਚੋਂ ਕਟੋ ਕੱਟ ਇੱਕ ਪਰਿਵਾਰ ਇਨ੍ਹਾਂ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ| ਉੱਚ ਊਰਜਾ ਲਾਗਤਾਂ ਦਾ ਮਤਲਬ ਸਿਹਤ, ਭੋਜਨ, ਸੁਰੱਖਿਆ ਅਤੇ ਆਰਾਮ ਵਰਗੀਆਂ ਜੀਵਨ ਦੀਆਂ ਜ਼ਰੂਰਤਾਂ ਨਾਲ ਸਮਝੌਤਾ ਕਰਨਾ ਹੈ|
ਅਸੀਂ ਮਦਦ ਕਰ ਸਕਦੇ ਹਾਂ।
ਹੋਮ ਅੱਪਗ੍ਰੇਡਜ਼ ਪ੍ਰੋਗਰਾਮ ਕੈਲਗਰੀ, ਕੈਨਮੋਰ ਅਤੇ ਐਡਮੰਟਨ ਵਿੱਚ ਰਹਿਣ ਵਾਲੇ ਯੋਗ ਪਰਿਵਾਰਾਂ ਨੂੰ ਮੁਫਤ ਊਰਜਾ ਕੁਸ਼ਲਤਾ ਸਿੱਖਿਆ ਅਤੇ ਹੋਮ ਸੋਧਾਂ ਦੀ ਪੇਸ਼ਕਸ਼ ਕਰਦਾ ਹੈ| ਅਸੀਂ ਹਰੇਕ ਘਰ ਦੀਆਂ ਵਿਲੱਖਣ ਲੋੜਾਂ, ਜਿਵੇਂ ਕਿ ਨਵੀਆਂ ਭੱਠੀਆਂ ਅਤੇ ਇਨਸੂਲੇਸ਼ਨ ਦੇ ਅਧਾਰ ਤੇ ਸੋਧਾਂ ਦੀ ਪਛਾਣ ਕਰਕੇ ਸਥਾਪਤ ਕਰਦੇ ਹਾਂ, ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਏਅਰ-ਸੀਲਿੰਗ ਦੀ ਵਰਤੋਂ ਕਰਦੇ ਹਾਂ| ਇਹ ਪ੍ਰੋਗਰਾਮ ਊਰਜਾ ਖਰਚਿਆਂ ਨੂੰ ਘਟਾਉਣ ਅਤੇ ਅਲਬਰਟਨ ਘਰਾਂ ਦੇ ਆਰਾਮ, ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਤਿਆਰ ਕੀਤਾ ਗਿਆ ਹੈ|
ਅਕਸਰ ਪੁੱਛੇ ਜਾਣ ਵਾਲੇ ਸਵਾਲ
ਇਹ ਪ੍ਰੋਗਰਾਮ ਕਿਉਂ ਪੇਸ਼ ਕੀਤਾ ਜਾਂਦਾ ਹੈ?
ਪ੍ਰੋਗਰਾਮ ਦੀ ਆਮਦਨ ਯੋਗਤਾ ਕੀ ਹੈ?
ਜਦੋਂ ਮੈਂ ਅਰਜ਼ੀ ਦਿੰਦਾ ਹਾਂ ਤਾਂ ਕੀ ਹੁੰਦਾ ਹੈ?
ਪ੍ਰੋਗਰਾਮ ਮੁਫਤ ਕਿਉਂ ਹੈ?
ਕੀ ਕੋਈ ਪ੍ਰੋਗਰਾਮ ਖਰਚੇ ਹਨ ਜੋ ਭਾਗੀਦਾਰਾਂ ਦੁਆਰਾ ਕਵਰ ਕੀਤੇ ਜਾਣੇ ਚਾਹੀਦੇ ਹਨ?
ਮੇਰੇ ਘਰ ਲਈ ਸੋਧਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?
ਕੋਈ ਬਿਨੈਕਾਰ ਹੋਮ ਸੋਧਾਂ ਲਈ ਯੋਗ ਕਿਉਂ ਨਹੀਂ ਹੋਵੇਗਾ?
ਕੀ ਮੈਂ ਅਜੇ ਵੀ ਅਰਜ਼ੀ ਦੇ ਸਕਦਾ ਹਾਂ ਜੇ ਮੈਂ ਪ੍ਰੋਗਰਾਮ ਦੇ ਸੇਵਾ ਖੇਤਰਾਂ ਤੋਂ ਬਾਹਰ ਰਹਿੰਦਾ ਹਾਂ?
ਕਿਸ ਕਿਸਮ ਦੇ ਘਰ ਯੋਗ ਹਨ?
ਕੀ ਕਿਰਾਏਦਾਰ ਅਰਜ਼ੀ ਦੇਣ ਦੇ ਯੋਗ ਹਨ?
ਪ੍ਰੋਗਰਾਮ ਕਦੋਂ ਤੱਕ ਪੇਸ਼ ਕੀਤਾ ਜਾਵੇਗਾ?
ਕੀ ਮੈਂ ਕਿਸੇ ਹੋਰ ਦੀ ਤਰਫੋਂ ਅਰਜ਼ੀ ਦੇ ਸਕਦਾ ਹਾਂ?
ਊਰਜਾ ਬੱਚਤ ਉਪਾਅ ਕੀ ਹਨ?
ਕੀ ਅਨੁਵਾਦਕ ਉਪਲਬਧ ਹਨ?
ਕੀ ਮੇਰੇ ਘਰ 'ਤੇ ਇੱਕ ਉਦਾਰੀ ਪਾ ਦਿੱਤੀ ਜਾਵੇਗੀ?
ਯੋਗਤਾ ਜਾਂਚ ਸੂਚੀ
- ਕੀ ਤੁਸੀਂ ਕੈਲਗਰੀ, ਕੈਨਮੋਰ, ਜਾਂ ਐਡਮੰਟਨ ਵਿੱਚ ਰਹਿੰਦੇ ਹੋ?
- ਕੀ ਤੁਹਾਡੇ ਕੋਲ ਇੱਕ ਵੱਖਰਾ ਘਰ, ਡੁਪਲੈਕਸ, ਜਾਂ ਟਾਊਨ ਹਾਊਸ ਹੈ ਜੋ 1998 ਤੋਂ ਪਹਿਲਾਂ ਬਣਾਇਆ ਗਿਆ ਸੀ?
- ਕੀ ਤੁਸੀਂ ਸਾਡੀ ਆਮਦਨੀ ਯੋਗਤਾ ਨੂੰ ਪੂਰਾ ਕਰਦੇ ਹੋ? (ਆਮ ਪੁੱਛੇ ਜਾਣ ਵਾਲੇ ਸਵਾਲ ਦੇਖੋ)
- ਕੀ ਤੁਸੀਂ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਅਤੇ ਆਪਣੇ ਘਰ ਦੇ ਆਰਾਮ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਹੋ?
ਜੇ ਤੁਸੀਂ ਉਪਰੋਕਤ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਹੈ, ਤਾਂ ਤੁਸੀਂ ਮੁਫਤ ਹੋਮ ਸੋਧਾਂ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ, ਜਿਵੇਂ ਕਿ ਉੱਚ ਕੁਸ਼ਲਤਾ ਵਾਲੀ ਭੱਠੀ, ਨਵੀਂ ਇਨਸੂਲੇਸ਼ਨ, ਜਾਂ ਵੈਦਰਸਟ੍ਰੀਪਿੰਗ।
ਕੀ ਤੁਹਾਡੇ ਊਰਜਾ ਬਿੱਲ ਤੁਹਾਡੇ ਤੇ ਬੋਜ ਪਾ ਰਹੇ ਹਨ?
ਮੁਫਤ ਹੋਮ ਸੋਧਾਂ ਲਈ ਅਰਜ਼ੀ ਦਿਓਯਕੀਨ ਨਹੀਂ ਹੈ ਕਿ ਤੁਹਾਨੂੰ ਅਰਜ਼ੀ ਦੇਣੀ ਚਾਹੀਦੀ ਹੈ ਜਾਂ ਨਹੀਂ?
ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ 'ਤੇ ਗੌਰ ਕਰੋ
ਸਾਡੀ ਟੀਮ
ਸਾਡੀ ਟੀਮ ਨੇ ਊਰਜਾ ਬਿੱਲਾਂ ਨੂੰ ਘਟਾਉਣ, ਘਰਾਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਸਾਡੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਦਾ ਸਮਰਥਨ ਕਰਨ ਲਈ ਡੂੰਘਾਈ ਨਾਲ ਸਿੱਖਿਆ ਦੀ ਪੇਸ਼ਕਸ਼ ਕਰਨ ਲਈ ਲਗਭਗ 5,000 ਅਲਬਰਟਨ ਘਰਾਂ ਨਾਲ ਕੰਮ ਕੀਤਾ ਹੈ. ਇੱਕ ਕਮਿਊਨਿਟੀ-ਅਧਾਰਤ ਸੰਗਠਨ ਵਜੋਂ, ਅਸੀਂ ਸਥਾਨਕ ਤੌਰ 'ਤੇ ਕਿਰਾਏ 'ਤੇ ਲੈਂਦੇ ਹਾਂ ਅਤੇ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨਾਲ ਕੰਮ ਕਰਦੇ ਹਾਂ ਜੋ ਇਹ ਪਛਾਣ ਕਰਨਗੇ ਕਿ ਸਾਡਾ ਪ੍ਰੋਗਰਾਮ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਕਿਵੇਂ ਮਦਦ ਕਰ ਸਕਦਾ ਹੈ।
Yasmin Alsarraj
ਪ੍ਰੋਗਰਾਮ ਸੰਚਾਲਕ
Russ Walker,
ਐਡਮੰਟਨ ਲਈ ਨਿਰਮਾਣ ਮੈਨੇਜਰ ਅਤੇ ਊਰਜਾ ਮੁਲਾਂਕਣ ਕਰਤਾ
ਪੈਟ੍ਰਿਕ ਸਟ੍ਰੀ
ਕੈਲਗਰੀ ਲਈ ਨਿਰਮਾਣ ਮੈਨੇਜਰ ਅਤੇ ਊਰਜਾ ਮੁਲਾਂਕਣ ਕਰਤਾ
Kambo Energy Group ਅਤੇ Alberta Ecotrust Foundation ਨੇ ਅਲਬਰਟਾ ਦੇ ਪਹਿਲੇ ਅਤੇ ਇਕਲੌਤੇ ਪ੍ਰੋਗਰਾਮ ਨੂੰ ਪ੍ਰਦਾਨ ਕਰਨ ਲਈ ਭਾਈਵਾਲੀ ਕੀਤੀ ਹੈ ਤਾਂ ਜੋ ਘਰ ਦੇ ਮਾਲਕਾਂ ਨੂੰ ਸਿੱਖਿਆ ਅਤੇ ਘਰੇਲੂ ਸੋਧਾਂ ਦੇ ਸੁਮੇਲ ਦੁਆਰਾ ਆਪਣੇ ਊਰਜਾ ਖਰਚਿਆਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।
Kambo Energy Group ਇੱਕ ਘੱਟ ਗਿਣਤੀ ਦੀ ਮਲਕੀਅਤ ਵਾਲਾ ਚਲਾਇਆ ਜਾਣ ਵਾਲਾ ਸਮਾਜਿਕ ਉੱਦਮ ਹੈ ਜੋ ਘੱਟ ਪ੍ਰਤੀਨਿਧਤਾ ਵਾਲੇ ਭਾਈਚਾਰਿਆਂ ਵਿੱਚ ਘਰ ਦੇ ਆਰਾਮ, ਸੁਰੱਖਿਆ ਅਤੇ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਵਚਨਬੱਧ ਹੈ। Kambo ਤਿੰਨ ਅੰਦਰੂਨੀ ਪ੍ਰੋਗਰਾਮਾਂ ਦਾ ਸੁਮੇਲ ਹੈ, ਜਿਸ ਵਿੱਚ ਘਰੇਲੂ ਸੋਧਾਂ ਵਾਲਾ ਪ੍ਰੋਗਰਾਮ ਵੀ ਸ਼ਾਮਲ ਹੈ।
Alberta Ecotrust Foundation ਇੱਕ ਵਾਤਾਵਰਣ ਚੈਰਿਟੀ ਹੈ ਜੋ ਸ਼ਹਿਰੀ ਜਲਵਾਯੂ ਤਬਦੀਲੀ ਕਾਰਵਾਈ ਦੀ ਅਗਵਾਈ ਕਰਦੀ ਹੈ ਅਤੇ ਸੂਬੇ ਦੇ ਵਾਤਾਵਰਣ ਗੈਰ-ਲਾਭਕਾਰੀ ਭਾਈਚਾਰੇ ਲਈ ਵਿੱਤੀ ਅਤੇ ਸਮਰੱਥਾ ਨਿਰਮਾਣ ਦਾ ਇੱਕ ਮਹੱਤਵਪੂਰਣ ਸਰੋਤ ਹੈ।
ਭਾਈਵਾਲ
ਇਹ ਪ੍ਰੋਗਰਾਮ ਦਰਿਆ-ਦਿਲ ਵਿੱਤੀ ਸਹਾਇਤਾ ਭਾਈਵਾਲਾਂ ਦੁਆਰਾ ਸਹਾਇਕ ਹੈ ਜੋ ਘੱਟ ਆਮਦਨ ਵਾਲੇ ਅਲਬਰਟਾ ਵਾਸੀਆਂ ਨੂੰ ਆਪਣੇ ਘਰਾਂ ਦੇ ਆਰਾਮ, ਕੁਸ਼ਲਤਾ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹਨ। ਸਾਡੇ ਭਾਈਵਾਲਾਂ ਦਾ ਧੰਨਵਾਦ, ਪ੍ਰੋਗਰਾਮ ਤੋਂ ਲਾਭ ਪ੍ਰਾਪਤ ਕਰਨ ਵਾਲੇ ਘਰ ਦੇ ਮਾਲਕਾਂ ਲਈ ਕੋਈ ਲਾਗਤ ਜਾਂ ਲੁਕਵੀਂ ਫੀਸ ਨਹੀਂ ਹੈ|
ਸੇਂਟ ਅਲਬਰਟ ਲਈ ਫੰਡਿੰਗ ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਟੀਜ਼ ਦੇ ਗ੍ਰੀਨ ਮਿਊਂਸਪਲ ਫੰਡ ਦੀ ਸਹਾਇਤਾ ਨਾਲ ਕੀਤੀ ਗਈ ਸੀ, ਜੋ ਕਿ ਕੈਨੇਡਾ ਸਰਕਾਰ ਦੁਆਰਾ ਬਣਾਇਆ ਗਿਆ ਇੱਕ ਦਾਨ ਹੈ ਅਤੇ ਪਹਿਲਾਂ ਮਨਜ਼ੂਰ ਕੀਤੇ ਜੀਐਮਐਫ ਗ੍ਰਾਂਟ ਪ੍ਰੋਗਰਾਮ ਸਮਝੌਤੇ ਰਾਹੀਂ ਪ੍ਰਦਾਨ ਕੀਤਾ ਗਿਆ ਸੀ।